ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਦੇ ਰਹਿਣ ਵਾਲੇ ਸਾਬਕਾ ਸੈਨਿਕ ਦੇ ਕੈਨੇਡਾ ਵਿਖੇ ਰਹਿ ਰਹੇ ਲੜਕੇ ਦੀ ਦਿਮਾਗ ਦੀ ਨਸ ਫਟਨ ਕਾਰਨ ਮੌਤ ਹੋ ਗਈ, (21) ਸਾਲਾ ਮ੍ਰਿਤਕ ਹਰਮਨਪ੍ਰੀਤ ਸਿੰਘ 2 ਸਾਲ ਪਹਿਲਾਂ ਕਨੇਡਾ ਸਟਡੀ ਵੀਜੇ ਤੇ ਗਿਆ ਸੀ,ਉਸ ਦੀ ਮੌਤ ਹੋ ਜਾਣ ਨਾਲ ਪਿੰਡ ਵਿੱਚ ਗਮਗੀਨ ਮਾਹੌਲ ਬਣ ਗਿਆ,ਜਿਕਰਯੋਗ ਹੈ ਕਿ ਮ੍ਰਿਤਕ ਹਰਮਨਪ੍ਰੀਤ ਸਿੰਘ ਦੀ ਭੈਣ ਦੀ ਵੀ ਪਹਿਲਾਂ ਕਰੋਨਾ ਦੌਰਾਨ ਮੌਤ ਹੋ ਗਈ ਸੀ ਤੇ ਹੁਣ ਹਰਮਨ ਪ੍ਰੀਤ ਸਿੰਘ ਦੀ ਮੌਤ ਹੋ ਜਾਣ ਨਾਲ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਿਆ ਹੈ। ਪਰਿਵਾਰ ਨੇ ਕਨੇਡਾ ਤੋਂ ਹਰਮਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਲਿਆਉਣ ਵਿੱਚ ਮਦਦ ਕੀਤੀ ਜਾਵੇ ।
~PR.182~
~PR.182~
Category
🗞
News